Kirat Karni ‘ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਆਪ ਅਕਾਲ ਪੁਰਖ਼ ਵਾਹਿਗੁਰੂ ਗਰੀਬਾਂ, ਅਨਾਥਂ, ਨਿਤਾਣੀਆਂ, ਨਿਮਾਣਿਆਂ ਤੇ ਨਿਰ-ਆਸਰਿਆਂ ਦਾ ਸਹਾਰਾ ਬਣੇ. ਹੌਮੇ ਦੀ ਅੱਗ ਵਿਚ ਜਲ ਭੁਜ ਰਹੇ ਹੁਕਮਰਾਨਾ ਜਿਨ੍ਹਾ ਨੇ ਸਮ੍ਝ ਲਿਆ ਸੀ ਕੇ ‘ਮੇਰਾ ਹੁਕੂਮ ਹੀ ਸਾਰੇ ਪਾਸੇ ਚੱਲੇ, ਮੈਨੂ ਸਾਰੇ ਨਮਸਕਾਰ ਕਰਨ’| ਗਰੀਬਾਂ ਦੀ ਕਮਾਯੀ ਨਾਲ ਆਪਣੇ ਖਜਾਨੇ ਭਰਨ ਵਾਲੇ ਹੰਕਾਰੀ ਲੋਕਾਂ ਦਿਆਂ ਅਖਾਂ ਉਸ ਵੇਲੇ ਉਘ੍ੜਿਆਂ ਜਦ ਬਾਬੇ ਨਾਨਕ ਨੇ ਆਪਣਾ ਪਹਿਲਾ ਸਿਖ ਇਕ ਗਰੀਬ ਕਿਰਤੀ ਭਾਈ ਲਾਲੋ ਜੀ ਨੂ ਬਣਾ ਕੇ ਸਿਖ ਧਰਮ ਦੀ ਨੀਹ ‘ਕਿਰਤ’ਦੀ ਆਧਾਰਸ਼ਿਲਾ ਨਾਲ ਰਾਖੀ| ‘ਗੁਰੂ ਨਾਨਕ ਯਾਰ ਗਰੀਬਾਂ ਦਾ’ ਨੂੰ ਸਚ ਸਾਬਿਤ ਕਰਦੇ ਹੋਏ ਮਾਲਕ ਭਾਗੋ ਦੇ ਸ਼ਾਹੀ ਪਕਵਾਨ, ਉਸਦੇ ਭੇਜੇ ਹੋਏ ਸਿਪਾਹੀ, ਉਸ ਦਿਆਂ ਧਮਕੀਆਂ, ਨਿਰਭਓ ਗੁਰੂ ਬਾਬੇ ਨੂੰ ਆਪਣੇ ਰੱਬੀ ਆਦਰ੍ਸ਼ ਤੋ ਡੁਲਾ ਨਾ ਸਕੀਆਂ| ਸੱਚੀ ਗੱਲ ਤੇ ਇਹ ਹੈ, ਕਿ ਕੀਰਤੀਆਂ-ਧਰਮੀਆਂ ਦੀ ਬਾਹ ਫੜਣ ਵਾਲਾ ਕੋਈ ਰਿਹਬਰ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਪਹਿਲਾਂ ਹੋਇਆ ਹੀ ਨਹੀ ਸੀ| ਜਿਸਨੇ ਖੁਦ ਆਪਣੇ ਹੱਥੀਂ ਕਿਰਤ ਕੀਤੀ ਹੋਵੇ, ਆਪਣੇ ਸੰਗੀਆਂ-ਸਾਥੀਆਂ, ਪੈਰੋਕਾਰਾਂ ਨੂੰ ਹੱਥੀਂ ਕਿਰਤ ਕਰਨ ਵਲ ਲਾਜਮੀ ਪ੍ਰੇਰਿਆ ਹੋਵੇ| ਬਚਪਨ ਵਿਚ ਮਝਾਂ ਚਾਰੀਆਂ, ਕੁਛ ਹੋਰ ਵੱਡੇ ਹੋ ਕੇ ਮੋਦਿਖਾਣੇ ਦੀ ਕਿਰਤ ਕੀਤੀ ਤੇ ਕਿਰਤ ਵੀ ਐਸੀ ਕੀਤੀ ਕਿ ਦੁਨਿਆਦਾਰਾਂ ਲਈ ਇੱਕ ਨਵੇਕਲਾ ਕਿਰਤ-ਮਾਰ੍ਗ ਹੀ...
Posts
Showing posts from November, 2015