Dhan Baba Deep Singh ji ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ ਸੰਨ 1682 ਈ. ਨੂੰ ਭਾਈ ਭਗਤੂ ਜੀ ਅਤੇ ਮਾਤਾ ਜੀਉਣੀ ਜੀ ਦੇ ਗ੍ਰਹਿ ਪਿੰਡ ਪਹੂਵਿੰਡ (ਭਿੱਖੀਵਿੰਡ ਦੇ ਨੇੜੇ) ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ (ਹੁਣ ਅੰਮ੍ਰਿਤਸਰ) ਵਿਖੇ ਹੋਇਆ। ਜ਼ਿਮੀਂਦਾਰ ਪਰਵਾਰ ਹੋਣ ਕਰਕੇ ਆਪ ਜੀ ਦੀ ਪਾਲਣਾ ਬੜੇ ਚਾਵਾਂ ਨਾਲ ਹੋਈ ਤੇ ਆਪ ਜੁਆਨੀ ਵਿੱਚ ਬੜੇ ਤਕੜੇ- ਜੁਆਨ ਗੱਭਰੂ ਨਿਕਲੇ। ਆਪ ਆਪਣੇ ਮਾਤਾ-ਪਿਤਾ ਸਮੇਤ ਅਨੰਦਪੁਰ ਸਾਹਿਬ ਪਹੁੰਚੇ ਤੇ ਅੰਮ੍ਰਿਤ ਛਕ ਕੇ ਭਾਈ ਭਗਤ ਸਿੰਘ, ਮਾਤਾ ਜੀਊਣ ਕੌਰ ਤੇ ਦੀਪ ਸਿੰਘ ਬਣ ਗਏ। ਆਪ ਆਪਣੇ ਮਾਤਾ ਪਿਤਾ ਸਮੇਤ ਗੁਰੂ ਘਰ ਵਿੱਚ ਲੰਗਰ ਦੀ ਸੇਵਾ ਕਰਦੇ ਰਹੇ। (ਬਾਬਾ) ਦੀਪ ਸਿੰਘ ਜੀ ਆਪਣਾ ਮਨ ਪੂਰੀ ਤਰ੍ਹਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਿਤ ਕਰ ਚੁੱਕੇ ਸਨ। ਹਰ ਵੇਲੇ ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ। ਇੱਕ ਦਿਨ ਆਪ ਦੀ ਮਾਤਾ ਜੀ ਨੇ ਕਿਹਾ, ”ਪੁੱਤਰ ਘਰ ਚੱਲੀਏ, ਜਾ ਕੇ ਕੰਮ-ਕਾਰ ਸੰਭਾਲੀਏ” ਤਾਂ ਇਹਨਾਂ ਨੇ ਕਿਹਾ, ”ਮਾਂ, ਮੇਰਾ ਦਿਲ ਘਰ ਜਾਣ ਨੂੰ ਨਹੀਂ ਕਰਦਾ ਬਲਕਿ ਇਥੇ ਹੀ ਰਹਿਣਾ ਚਾਹੁੰਦਾ ਹਾਂ।” ਮਾਂ, ਪੁੱਤਰ ਦੀ ਗੱਲਬਾਤ ਹੁੰਦੀ ਦੇਖ ਕੇ ਕਲਗੀਧਰ ਕੋਲ ਆ ਗਏ ਤਾਂ ਪੁੱਛਿਆ- ”ਮਾਤਾ ਜੀ ਕੀ ਗੱਲ ਹੈ?” ਤਾਂ ਆਪ ਦੀ ਮਾਤਾ ਜੀ ਨੇ ਕਿਹਾ ਕਿ ”ਦੀਪ ਘਰ ਨਹੀਂ ਜਾਣਾ ਚਾਹੁੰਦਾ।” ਤਾਂ ਗੁਰੂ ਸਾਹਿਬ ਹੱਸ ਕੇ ਬੋਲੇ, ”ਮਾਤਾ ਜੀ ਇਸ ਨੂੰ ਇੱਥੇ ਹੀ ਰਹਿਣ ਦਿਓ, ਇਸ ਦਾ ਨਾਮ ਦੀਪ ਹੈ ਇਸ ਨੇ ਅਜੇ ਕਈ ਬੁਝੇ ...