http://www.dhansikhi.com/index.php/sakhi-sri-guru-nanak-dev-ji-da-makke-jana/ ਇਕ ਦਿਨ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ”ਤੁਸੀਂ ਮੈਨੂੰ ਜੰਗਲਾਂ ਵਿਚ, ਪਹਾੜਾਂ ਦੀਆਂ ਟੀਸੀਆਂ ਉੱਪਰ ਅਤੇ ਉਨ੍ਹਾਂ ਥਾਵਾਂ ਉੱਪਰ ਜਿਥੇ ਕੋਈ ਨਹੀਂ ਵੱਸਦਾ, ਲਈ ਫਿਰਦੇ ਹੋ। ਇਸਲਾਮ ਧਰਮ ਵਿਚ ਮੱਕੇ ਦੇ ਹੱਜ ਦੀ ਬਹੁਤ ਸਿਫ਼ਤ ਕੀਤੀ ਗਈ ਹੈ। ਤੁਸੀਂ ਮੈਨੂੰ ਮੱਕੇ ਦਾ ਹੱਜ ਕਰਵਾ ਦੇਵੋ।” ਗੁਰੂ ਜੀ ਭਾਈ ਮਰਦਾਨੇ ਦੀ ਬੇਨਤੀ ਮੰਨ ਕੇ, ਉਸਨੂੰ ਨਾਲ ਲੈ ਕੇ ਮੱਕੇ ਵੱਲ ਚਲ ਪਏ। ਰਸਤੇ ਵਿਚ ਉਨ੍ਹਾਂ ਨੂੰ ਕੁਝ ਹੋਰ ਹਾਜੀ ਮਿਲ ਗਏ ਜਿਹੜੇ ਇੱਧਰ-ਉੱਧਰ ਦੀਆਂ ਗੱਲਾਂ ਕਰਨ ਲੱਗੇ। ਗੁਰੂ ਜੀ ਨੇ ਕਿਹਾ, ”ਭਾਈ ਮਰਦਾਨਿਆ, ਜਦੋਂ ਹੱਜ ਲਈ ਜਾਈਏ ਤਾਂ ਉਸ ਖ਼ੁਦਾ ਦੀ ਸਿਫ਼ਤ ਦੀ ਗੱਲ-ਬਾਤ ਹੋਣੀ ਚਾਹੀਦੀ ਹੈ। ਹੋਰ ਫਾਲਤੂ ਗੱਲਾਂ ਕਰਦੇ ਜਾਣਾ ਹਾਜੀਆਂ ਲਈ ਸ਼ੋਭਾ ਨਹੀਂ ਦਿੰਦਾ ਅਤੇ ਇਸ ਤਰ੍ਹਾਂ ਦਾ ਹੱਜ ਕਰਨ ਵਾਲੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ।” ਗੁਰੂ ਜੀ ਅਤੇ ਭਾਈ ਮਰਦਾਨਾ ਨੇ ਉਨ੍ਹਾਂ ਹਾਜੀਆਂ ਦਾ ਸਾਥ ਛੱਡ ਦਿੱਤਾ ਅਤੇ ਪਰਮਾਤਮਾ ਦੀ ਸਿਫ਼ਤ-ਸਲਾਹ ਕਰਦੇ ਮੱਕੇ ਦੇ ਨੇੜੇ ਪੁੱਜੇ, ਜਿੱਥੇ ਉਨ੍ਹਾਂ ਹਾਜੀਆਂ ਵਾਲਾ ਨੀਲਾ ਬਾਣਾ ਪਹਿਨ ਲਿਆ ਅਤੇ ਗੁਰੂ ਜੀ ਨੇ ਬਗ਼ਲ ਵਿਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ। ਇਸ ਤਰ੍ਹਾਂ ਦੇ ਪਹਿਰਾਵੇ ਵਿਚ ਉਹ ਮੱਕੇ ਦੀ ਮਸੀਤ ਅੰਦਰ ਚਲੇ ਗਏ। ਸਾਰਾ ਦਿਨ ਖ਼ੁਦਾ ਦੇ ਗੁਣ ਗਾਉਂਦਿਆਂ ਗੁਜ਼ਾਰ ਦਿੱਤਾ ਅਤੇ ਰਾਤ ਨੂੰ ਆਰਾਮ ਕਰਨ ਗਏ। ਸਵੇਰੇ ਸ...