Sikh History – Guru Arjan Dev Ji Di Shahidi
To Download this Quote in Hd (High Definition) Click Here ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ (ਗੁਰੂ) ਹਰਿਗੋਬਿੰਦ ਸਾਹਿਬ ਦਾ ਛੋਟੀ ਉਮਰ ਵਿਚ ਹੀ ਚੰਗਾ ਕਦ ਕਾਠ ਨਿਕਲ ਆਇਆ ਸੀ। ਉਨ੍ਹਾਂ ਦੀ ਮਨਮੋਹਣੀ ਸ਼ਖਸੀਅਤ ਨੂੰ ਵੇਖ ਕੇ ਹਰ ਵਿਅਕਤੀ ਕੀਲਿਆ ਜਾਂਦਾ ਸੀ। ਜਦ ਅਕਬਰ ਦੇ ਇਕ ਦੀਵਾਨ ਚੰਦੂ ਨੇ ਕੁਝ ਪ੍ਰੋਹਤਾਂ ਨੂੰ ਆਪਣੀ ਲੜਕੀ ਵਾਸਤੇ ਵਰ ਲਭਣ ਲਈ ਕਿਹਾ ਤਾਂ ਉਹ ਘੁੰਮਦੇ ਘੁੰਮਾਉਂਦੇ ਅੰਮ੍ਰਿਤਸਰ ਪੁੱਜ ਗਏ। ਜਦ ਉਹ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਤਾਂ (ਗੁਰੂ) ਹਰਿਗੋਬਿੰਦ ਸਾਹਿਬ ਦੀ ਆਭਾ ਨੂੰ ਵੇਖ ਕੇ ਦੰਗ ਰਹਿ ਗਏ। ਉਨ੍ਹਾਂ ਗੁਰੂ ਜੀ ਨਾਲ ਮਿਲਕੇ ਓਸੇ ਵੇਲੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਜਦ ਚੰਦੂ ਸ਼ਗਨ ਭੈਜਣ ਲੱਗਾ ਤਾਂ ਉਸ ਕਿਹਾ, “ਰਿਸ਼ਤਾ ਤਾਂ ਮੈਨੂੰ ਮੰਜ਼ੂਰ ਆ, ਪਰ ਤੁਸੀਂ, ਚੁਬਾਰੇ ਦੀ ਇੱਟ ਮੋਰੀ ਵਿਚ ਲਾ ਆਏ ਹੋ। ਇਹ ਤੁਸੀਂ ਚੰਗਾ ਨਹੀਂ ਕੀਤਾ। ਪ੍ਰੋਹਤਾਂ ਨਾਲ ਕੁਝ ਸਿੱਖ ਵੀ ਗਏ ਸਨ। ਜਦ ਉਨ੍ਹਾਂ ਚੰਦੂ ਦੇ ਇਹ ਅਪਮਾਨਜਨਕ ਸ਼ਬਦ ਸੁਣੇ ਤਾਂ ਉਹ ਰੱਸੇ ਵਿਚ ਆ ਗਏ। ਉਨ੍ਹਾਂ ਪਹਿਲਾਂ ਹੀ ਇਕ ਸਿੱਖ ਨੂੰ ਅੰਮ੍ਰਿਤਸਰ ਭੇਜ ਦਿੱਤਾ। ਉਹ ਸਿੱਖ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ, “ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਕਿਹਾ ਹੈ। ਇਸ ਲਈ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚਾਹੀਦਾ।” ਗੁਰੂ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ। ਸਾ...