http://www.dhansikhi.com/images/dhan-shri-guru-gobind-sahib-ji-de-52-hukam/ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ 1.ਕਿਰਤ ਧਰਮ ਦੀ ਕਰਨੀ 2.ਦਸਵੰਦ ਦੇਣਾ 3.ਗੁਰਬਾਣੀ ਕੰਠ ਕਰਨੀ 4.ਅਮ੍ਰਿਤ ਵੇਲੇ ਜਾਗਣਾ 5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ 6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ 7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ 8. ਸ਼ਬਦ ਦਾ ਅਭਿਆਸ ਕਰਨਾ 9.ਧਿਆਨ ਸਤਿ-ਸਰੂਪ ਦਾ ਕਰਨਾ 10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ 11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ 12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇ ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ 13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ 14.ਵਿਆਹ ਆਨੰਦ ਬਿਨਾ ਗ੍ਰਹਿਸਤ ਨਹੀ ਕਰਨਾ 15.ਪਰ -ਇਸਤਰੀ ਮਾ ਭੈਣ ਕਰ ਜਾਣਨੀ 16.ਇਸਤਰੀ ਦਾ ਮੂੰਹ ਨਹੀ ਫਿਟਕਾਰਨਾ 17.ਜਗਤ -ਝੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ 18.ਰਹਿਤਵਾਨ ਤੇ ਨਾਮ ਜਪਣ ਵਾਲਿਆ ਗੁਰਸਿੱਖਾ ਦੀ ਸੰਗਤ ਕਰਨੀ 19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ ਕਰਨ ਵਿਚ ਆਲਸ ਨਹੀ ਕਰਨੀ 20. ਗੁਰਬਾਣੀ ਦਾ ਕੀਰਤਨ ਰ
Popular posts from this blog
Hole Mohalle diya lakh lakh mubarkan
ਹੋਲੀ ਦਾ ਬਦਲ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣ ਦਾ ਢੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਸੰਮਤ 1757 ਬਿਕਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਸ਼ਚਿਤ ਕੀਤਾ | ਸਭ ਤੋਂ ਪਹਿਲਾਂ ਹੋਲੀ ਦੇ ਤਿਉਹਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਪ੍ਰਸੰਗਿਕ ਰੂਪ ਵਿਚ ਚਿਤਰਦਿਆਂ ਇਸ ਨੂੰ ਅਧਿਆਤਮਿਕ ਰੰਗਣ ਬਖਸ਼ ਕੇ ਪਰਮਾਰਥ ਦੇ ਮਾਰਗ ਦੀ ਅਨੰਦਮਈ ਹੋਲੀ ਖੇਡਣ ਦੀ ਪ੍ਰੇਰਨਾ ਕੀਤੀ : ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥ ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮ੍ਹ੍ਹ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥ ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥ ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1180) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਮੰਗ ਅਨੁਸਾਰ ਅੰਦਰਲੇ ਅਧਿਆਤਮਿਕ ਪਰਿਵਰਤਨ ਦਾ ਬਾਹਰਮੁਖੀ ਪ੍ਰਗਟਾਅ ਕਰਨਾ ਵੀ ਜ਼ਰੂਰੀ ਸਮਝਿਆ | ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ 'ਤੇ ਬਲਵਾਨ ਕਰਨ
Comments
Post a Comment